ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਬਰਕਿਊਲੋਸਿਸ (ਤਪਦਿਕ ਰੋਗ) ਦੀ ਚੇਤਾਵਨੀ

ਔਸਟ੍ਰੇਲੀਆਂ ਵਿੱਚ ਜੰਮੇ ਲੋਕਾਂ ਦੇ ਮੁਕਾਬਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਟਿਊਬਰਕਿਊਲੋਸਿਸ (ਟੀਬੀ) ਨਾਲ ਗ੍ਰਸਤ ਹੋਣ ਦੀ ਸੰਭਾਵਨਾ 10 ਗੁਣਾ ਵੱਧ ਹੁੰਦੀ ਹੈ।

ਜੇਕਰ ਤੁਸੀ ਏਸ਼ੀਆ ਦੇ ਕਿਸੇ ਮੁਲ, ਅਫਰੀਕਾ, ਭਾਰਤੀ ਉਪ-ਮਹਾਂਦੀਪ, ਦੱਖਣੀ ਅਮਰੀਕਾ ਜਾਂ ਪੂਰਵੀ ਯੂਰੋਪ ਤੋਂ ਆਏ/ਆਈ ਹੋ, ਤਾਂ ਇਹ ਸੰਭਾਵਨਾ ਹੈ ਕਿ ਤੁਸੀ ਟੀਬੀ ਤੋਂ ਅਸੁਰੱਖਿਅਤ ਹੋ ਅਤੇ ਤੁਹਾਨੂੰ ਟੀਬੀ ਹੋਣ ਅਤੇ ਇਸ ਕਰਕੇ ਬੀਮਾਰ ਪੈਣ ਦਾ ਜਿਆਦਾ ਖ਼ਤਰਾ ਹੈ।

ਟੀਬੀ ਇੱਕ ਛੂਤ ਦਾ ਰੋਗ ਹੈ ਜੋ ਫੇਫੜਿਆਂ, ਹੋਰ ਅੰਗਾਂ ਅਤੇ ਹੱਡੀਆਂ ਤੇ ਅਸਰ ਪਾਉਂਦਾ ਹੈ। ਦਵਾਈ ਦੇ ਨਾਲ ਟੀਬੀ ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਇਲਾਜ ਨਾ ਕੀਤੇ ਜਾਣ ਤੇ ਇਹ ਜਾਨਲੇਵਾ ਹੋ ਸਕਦਾ ਹੈ।

ਕਰੀਬ 1 ਕਰੋਡ਼ 40 ਲੱਖ ਲੋਕ ਐਕਟਿਵ ਟੀਬੀ ਨਾਲ ਗ੍ਰਸਤ ਹਨ ਅਤੇ ਦੁਨੀਆ ਦੀ ਕਰੀਬ ਇੱਕ ਤਿਹਾਈ ਆਬਾਦੀ ਅਪ੍ਰਕਟ ਜਾਂ ਲੁਕਵੇਂ ਟੀਬੀ ਦੇ ਛੂਤ ਰੋਗ ਨਾਲ ਗ੍ਰਸਤ ਹੈ।

ਔਸਟ੍ਰੇਲੀਆ ਵਿੱਚ ਟੀਬੀ ਦੇ ਇਲਾਜ ਦੀ ਦਵਾ ਮੁਫਤ ਦਿੱਤੀ ਜਾਂਦੀ ਹੈ

ਉਹ ਵਿਦਿਆਰਥੀ ਜੋ ਔਸਟ੍ਰੇਲੀਆ ਵਿੱਚ ਰਹਿੰਦੇ ਹੋਏ ਟੀਬੀ ਤੋਂ ਗ੍ਰਸਤ ਪਾਏ ਜਾਂਦੇ ਹਨ, ਉਨ੍ਹਾਂ ਨੂੰ ਇਸਦਾ ਇਲਾਜ ਕਰਾਉਣ ਲਈ ਪੈਸੇ ਦੇਣ ਦੀ ਲੋੜ ਨਹੀਂ ਹੋਵੇਗੀ। ਓਵਰਸੀਜ਼ ਸਟੁਡੇਂਟ ਹੇਲਥ ਕਵਰ (OSHC) ਇਸ ਰੋਗ-ਨਿਦਾਨ ਵਿੱਚ ਸ਼ਾਮਿਲ ਖਰਚ ਨੂੰ ਕਵਰ ਕਰਣ ਵਿੱਚ ਮਦਦ ਕਰੇਗਾ।

ਟੀਬੀ ਨਾਲ ਗ੍ਰਸਤ ਪਾਏ ਜਾਣ ਵਾਲੇ ਵਿਦਿਆਰਥੀਆਂ ਨੂੰ ਔਸਟ੍ਰੇਲੀਆ ਛੱਡ ਕੇ ਜਾਣ ਲਈ ਨਹੀਂ ਕਿਹਾ ਜਾਵੇਗਾ

ਜੇਕਰ ਵਿਦਿਆਰਥੀਆਂ ਦਾ ਇਲਾਜ ਟੀਬੀ ਲਈ ਕੀਤਾ ਜਾਂਦਾ ਹੈ, ਤਾਂ ਇਸ ਨਾਲ ਉਨ੍ਹਾਂ ਦੇ ਸਟੁਡੇਂਟ ਵੀਜ਼ਾ ਉੱਤੇ ਕੋਈ ਅਸਰ ਨਹੀਂ ਪਵੇਗਾ ਬਸ਼ਰਤੇ ਕਿ ਉਹ ਆਪਣੇ ਇਲਾਜ ਵਿੱਚ ਦੱਸੇ ਕੰਮਾਂ ਦਾ ਅਨੁਪਾਲਨ ਕਰਦੇ ਹਨ।

ਟੀਬੀ ਦੇ ਲੱਛਣ

ਜੇਕਰ ਤੁਹਾਨੂੰ ਹੇਠਾਂ ਵਿਚੋਂ ਕੋਈ ਲੱਛਣ ਹੋਵੇ ਤਾਂ ਮੈਡੀਕਲ ਸਲਾਹ ਲਓ ਅਤੇ ਡਾਕਟਰ ਨੂੰ ਇਹ ਸੂਚਨਾ-ਪੱਤਰ ਦਿਓ:

  • 2 ਹਫਤਿਆਂ ਤੋਂ ਵੱਧ ਤਕ ਖਾਂਸੀ ਜਾਂ ਬੁਖਾਰ ਰਹਿਣਾ
  • ਬਥੇਰੀ ਥਕਾਵਟ
  •  ਰਾਤ ਨੂੰ ਪਸੀਣਾ ਆਉਣਾ
  •  ਭੁੱਖ ਨਾ ਲਗਣੀ ਅਤੇ ਭਾਰ ਘੱਟਣਾ
  •  ਖਾਂਸੀ ਵਿੱਚ ਖੂਨ ਆਉਣਾ

ਹਾਲਾਂਕਿ, ਐਕਟਿਵ ਟੀਬੀ ਨਾਲ ਗ੍ਰਸਤ ਕੁਝ ਲੋਕਾਂ ਵਿੱਚ ਕੋਈ ਲੱਛਣ ਨਹੀਂ ਹੋਣਗੇ।

ਟੀਬੀ ਦਾ ਫੈਲਾਉ

ਟੀਬੀ ਦੇ ਬੈਕਟੀਰੀਆ (ਜੀਵਾਣੁ) ਹਵਾ ਰਾਹੀਂ ਕਿਸੇ ਇੱਕ ਵਿਅਕਤੀ ਤੋਂ ਕਿਸੇ ਦੂੱਜੇ ਵਿਅਕਤੀ ਵਿੱਚ ਫੈਲਦੇ ਹਨ। ਜਿਨ੍ਹਾਂ ਲੋਕਾਂ ਦੇ ਫੇਫੜਿਆਂ ਵਿੱਚ ਐਕਟਿਵ ਟੀਬੀ ਹੁੰਦਾ ਹੈ ਉਨ੍ਹਾਂ ਦੇ ਖੰਘਣ, ਛਿੱਕਣ, ਹੱਸਣ, ਬੋਲਣ ਜਾਂ ਗਾਣ ਨਾਲ ਛੂਤ ਫੈਲ ਸਕਦੀ ਹੈ।

ਤੁਹਾਨੂੰ ਟੀਕਾ ਲਗਿਆ ਹੋਵੇ

ਟੀਬੀ ਦਾ ਟੀਕਾ (BCG) ਛੋਟੇ ਬੱਚੀਆਂ ਨੂੰ ਟੀਬੀ ਦੇ ਗੰਭੀਰ ਪ੍ਰਕਾਰਾਂ ਤੋਂ ਸੁਰੱਖਿਅਤ ਕਰਦਾ ਹੈ। ਭਾਵੇਂ ਤੁਹਾਨੂੰ ਟੀਕਾ ਲਗਿਆ ਹੋਵੇ ਫਿਰ ਵੀ ਤੁਸੀ ਟੀਬੀ ਨਾਲ ਗ੍ਰਸਤ ਹੋ ਸੱਕਦੇ ਹੋ।

ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਨਾ ਜਾਣਦੇ ਹੋ ਜਿਸਨੂੰ ਟੀਬੀ ਹੋਵੇ

ਇਹ ਸੰਭਵ ਹੈ ਕਿ ਤੁਸੀ ਟੀਬੀ ਨਾਲ ਅਸੁਰੱਖਿਅਤ ਹੋਵੇ ਅਤੇ ਤੁਹਾਨੂੰ ਇਸਦੀ ਜਾਣਕਾਰੀ ਨਾ ਹੋਵੇ।

ਟੀਬੀ ਨਾਲ ਗ੍ਰਸਤ ਕੁੱਝ ਲੋਕਾਂ ਵਿੱਚ ਕੋਈ ਲੱਛਣ ਨਹੀਂ ਹੁੰਦੇ ਹਨ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਨਾ ਹੋਵੇ ਕਿ ਉਹ ਐਕਟਿਵ ਟੀਬੀ ਰੋਗ ਨਾਲ ਗ੍ਰਸਤ ਹਨ।

ਟੀਬੀ ਲਈ ਤੁਹਾਡੀ ਜਾਂਚ ਹੋਈ ਹੋਵੇ

ਵੀਜ਼ਾ ਮੈਡੀਕਲ ਸਕਰੀਨ ਵਿੱਚ ਛਾਤੀ ਦਾ ਏਕਸ-ਰੈ ਸ਼ਾਮਿਲ ਹੁੰਦਾ ਹੈ ਤਾਂਜੋ ਐਕਟਿਵ ਜਾਂ ਛੂੱਤ ਟੀਬੀ ਦਾ ਪਤਾ ਲਗਾਇਆ ਜਾ ਸਕੇ। ਕਈ ਲੋਕਾਂ ਨੂੰ ਅਪ੍ਰਕਟ ਜਾਂ ਲੁਕਵਾਂ ਟੀਬੀ ਦਾ ਛੂਤ ਰੋਗ ਹੋਵੇਗਾ ਜਿਸਦਾ ਪਤਾ ਛਾਤੀ ਦੇ ਏਕਸ-ਰੈ ਵਿੱਚ ਨਹੀਂ ਲੱਗਦਾ ਹੈ। ਅਪ੍ਰਕਟ ਜਾਂ ਲੁਕਵੇਂ ਟੀਬੀ ਨਾਲ ਕੋਈ ਲੱਛਣ ਨਹੀਂ ਆਉਂਦੇ ਹਨ ਪਰ ਇਹ ਸਕਰੀਨਿੰਗ ਦੇ ਬਾਅਦ ਦੇ ਮਹੀਨੀਆਂ ਜਾਂ ਸਾਲਾਂ ਵਿੱਚ ਅੱਗੇ ਚਲਕੇ ਐਕਟਿਵ ਜਾਂ ਛੂੱਤ ਟੀਬੀ ਰੋਗ ਦਾ ਰੂਪ ਲੈ ਸਕਦਾ ਹੈ।

ਔਸਟ੍ਰੇਲੀਆ ਆਉਣ ਬਾਅਦ ਮਦਦ ਕਿਥੋਂ ਲੈਣੀ ਚਾਹੀਦੀ ਹੈ

ਆਪਣੇ ਡਾਕਟਰ, ਯੂਨੀਵਰਸਿਟੀ ਦੀ ਸਿਹਤ ਸੇਵਾ ਜਾਂ ਸਥਾਨਕ ਹਸਪਤਾਲ ਨਾਲ ਗੱਲ ਕਰੋ

ਇਹ ਸੂਚਨਾ-ਪੱਤਰ ਆਪਣੇ ਕੋਲ ਰੱਖੋ ਤਾਂਜੋ ਜੇਕਰ ਤੁਹਾਨੂੰ ਟੀਬੀ ਦੇ ਕੋਈ ਲੱਛਣ ਹੋਣ ਤਾਂ ਤੁਸੀਂ ਇਸਨੂੰ ਆਪਣੇ ਡਾਕਟਰ ਨੂੰ ਦੇ ਸਕੋ।

Healthdirect Australia ਨੂੰ 1800 022 222 ਤੇ ਫੋਨ ਕਰੋ ਜਾਂ healthdirect ਵੇਖੋ: ਆਪਣੇ ਰਾਜ ਜਾਂ ਟੇਰੇਟਰੀ (ਰਾਜ-ਖੇਤਰ) ਦੇ ਸਿਹਤ ਵਿਭਾਗ ਦੀ ਵੈੱਬ-ਸਾਈਟ ਵੇਖੋ: